ਅੰਮਿ੍ਤਸਰ, 26 ਜੁਲਾਈ (ਰੇਸ਼ਮ ਸਿੰਘ)-ਗੁਰੂ ਨਗਰੀ 'ਚ ਪੁਲਿਸ ਦੀ ਭਰਤੀ ਦਾ ਮਜ਼ਾ ਅੱਜ ਮੀਂਹ ਨੇ ਕਿਰਕਿਰਾ ਕਰ ਦਿੱਤਾ, ਜਿਸ ਕਾਰਨ ਇਕ ਵਾਰ ਖੇਡ ਮੈਦਾਨਾਂ 'ਚ ਪਾਣੀ ਭਰ ਜਾਣ ਕਾਰਨ ਭਰਤੀ ਪ੍ਰੀਕ੍ਰਿਆ ਵਿਚ-ਵਿਚਾਲੇ ਰੋਕਣੀ ਪਈ | ਇਸੇ ਦੌਰਾਨ ਡੋਪ ਟੈਸਟ 'ਚ 7 ਨੌਜਵਾਨਾਂ ਦੇ ਪੋਜ਼ੀਟਵ ਪਾਏ ਜਾਣ ਦੀ ਖ਼ਬਰ ਹੈ | ਜਿਨ੍ਹਾਂ ਨੂੰ ਭਰਤੀ ਤੋਂ ਬਾਹਰ ਦਾ ਰਸਤਾ ਵਿਖਾ ਦਿੱਤਾ ਗਿਆ ਹੈ | ਦੱਸਣਯੋਗ ਹੈ ਕਿ ਪੁਲਿਸ ਦੀ ਭਰਤੀ ਲਈ ਡੋਪ ਟੈਸਟ ਲਾਜ਼ਮੀ ਕੀਤਾ ਹੋਇਆ ਹੈ ਅਤੇ ਡੋਪ ਟੈਸਟ 'ਚ ਪਾਸ ਹੋਇਆ ਨੌਜਵਾਨ ਹੀ ਬਾਕੀ ਪ੍ਰੀਕ੍ਰਿਆ 'ਚ ਭਾਗ ਲੈ ਸਕਦਾ ਹੈ | ਇਸੇ ਦੌਰਾਨ ਲੜਕੀਆਂ ਨੂੰ ਡੋਪ ਟੈਸਟ ਦੇਣ ਤੋਂ ਛੋਟ ਮਿਲੀ ਹੋਈ ਹੈ | ਜ਼ਿਲ੍ਹੇ ਭਰ ਦੇ 45 ਹਜ਼ਾਰ ਦੇ ਕਰੀਬ ਨੌਜਵਾਨ ਭਾਗ ਲੈ ਰਹੈ ਹਨ, ਲੜਕਿਆਂ ਦੇ ਸਰੀਰਕ ਤੇ ਡੋਪ ਪ੍ਰੀਖਣਾ ਲਈ ਗੁਰੂ ਨਾਨਕ ਦੇਵ ਸਟੇਡੀਅਮ ਗਾਂਧੀ ਗਰਾਊਾਡ , ਮਾਨਾਂਵਾਲਾ ਸਟੇਡੀਅਮ ਤੇ ਲੜਕੀਆਂ ਲਈ ਮੈਡੀਕਲ ਕਾਲਜ ਦੇ ਸਟੇਡੀਅਮ 'ਚ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਪੁਲਿਸ ਦੀ ਭਰਤੀ 'ਚ ਡੋਪ ਟੈਸਟ ਲਈ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਸਾਇੰਸ ਦੇ ਲੈਬਾਰਟਰੀ ਸਟਾਫ਼ ਨਾਲ ਰਾਬਤਾ ਕੀਤਾ ਗਿਆ ਹੈ, ਜੋ ਕਿ ਨੌਜਵਾਨਾਂ ਦੇ ਖੂਨ ਤੇ ਪੇਸ਼ਾਬ ਦੇ ਨਮੂਨੇ ਲੈ ਕੇ ਡੋਪ ਟੈਸਟ ਕਰਦੇ ਹਨ | ਅੱਜ ਗੁਰੂ ਨਾਨਕ ਸਟੇਡੀਅਮ 'ਚ 5 ਨੌਜਵਾਨਾਂ ਨੂੰ ਡੋਪ ਟੈਸਟ ਕਾਰਨ ਬਾਹਰ ਕੀਤਾ ਅਤੇ ਮਾਨਾਂਵਾਲਾ ਸਟੇਡੀਅਮ 'ਚ 2 ਨੌਜਵਾਨਾਂ ਨੂੰ ਅਯੋਗ ਕਰਾਰ ਦਿੱਤਾ ਗਿਆ | ਪੁਲਿਸ ਕਮਿਸ਼ਨਰ ਸ: ਅਮਰ ਸਿੰਘ ਚਾਹਲ ਨੇ ਦੱਸਿਆ ਕਿ ਸ਼ਹਿਰੀ ਖੇਤਰ ਦੇ 22 ਹਜ਼ਾਰ ਨੌਜਵਾਨਾ ਵੱਲੋਂ ਭਰਤੀ ਲਈ ਬਿਨੇ ਕੀਤਾ ਗਿਆ ਹੈ , ਗੁਰੂ ਨਾਨਕ ਸਟੇਡੀਅਮ ਗਾਂਧੀ ਗਰਾਊਾਡ 'ਚ ਖੜੇ ਮੀਂਹ ਦੇ ਪਾਣੀ ਨੂੰ ਕੱਢਵਾ ਕੇ ਤੇ ਪਏ ਟੋਇਆਂ ਨੂੰ ਮਿੱਟੀ ਨਾਲ ਪੂਰ ਕੇ ਸਟੇਡੀਅਮ ਨੂੰ ਭਰਤੀ ਲਈ ਤਿਆਰ ਕਰ ਲਿਆ ਗਿਆ ਹੈ | ਭਰਤੀ ਲਈ 10 ਗਜਟਿਡ ਅਧਿਕਾਰੀਆਂ ਤੋਂ ਇਲਾਵਾ 150 ਨਾਨ ਗਜਟਿਡ ਤੇ ਪੁਲਿਸ ਮੁਲਾਜਮਾਂ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ | ਦੂਜੇ ਪਾਸੇ ਜ਼ਿਲ੍ਹਾ ਪੁਲਿਸ ਮੁੱਖੀ ਦਿਹਾਤੀ ਜਸਬੀਰ ਸਿੰਘ ਨੇ ਦੱਸਿਆ ਕਿ ਮੀਂਹ ਕਾਰਨ ਜਿਨ੍ਹਾਂ ਦੇ ਲਿਸਟ 'ਚੋਂ ਨੰਬਰ ਨਹੀਂ ਆ ਸਕੇ, ਉਨ੍ਹਾਂ ਨੂੰ ਅਗਲੀ ਤਾਰੀਖ ਸਬੰਧੀ ਸੂਚਿਤ ਕੀਤਾ ਜਾਵੇਗਾ |
0 comments:
Post a Comment